ਮਾਊਂਟ ਲਿਟਰਾ ਜ਼ੀ ਸਕੂਲ ਰਾਮਪੁਰਾ ਵਿਖੇ ਮਨਾਇਆ ਗਿਆ ‘ ਊਰਜਾ ਸੰਗ੍ਰਹਿ ਦਿਵਸ’
CBSE ਬੋਰਡ ਨਵੀਂ ਦਿੱਲੀ ਨਾਲ ਐਫੀਲਿਏਟਡ ਮਾਊਂਟ ਲਿਟਰਾ ਜ਼ੀ ਸਕੂਲ ਰਾਮਪੁਰਾ ਦਾ ਮੁੱਖ ਉਦੇਸ਼ ਸਕੂਲ ਦੇ ਵਿਦਿਆਰਥੀਆਂ ਨੂੰ ਉੱਤਮ
ਦਰਜੇ ਦੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਹਨਾਂ ਦਾ ਮਾਨਸਿਕ ਤੇ ਬੋਧਿਕ ਵਿਕਾਸ ਕਰਨਾ ਹੈ ਜਿਸ ਮਕਸਦ ਦੀ ਪ੍ਰਾਪਤੀ ਲਈ ਸਕੂਲ
ਵੱਲੋਂ ਸਮੇਂ-ਸਮੇਂ ਹਰ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਦੇਸ਼ ਵਿੱਚ ੳਪਲਬੱਧ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ
ਬਾਰੇ ਵੀ ਸਿਖਾਇਆ ਜਾਂਦਾ ਹੈ ਤਾਂ ਜੋ ਸਕੂਲ ਦੇ ਵਿਦਿਆਰਥੀ ਇਹਨਾਂ ਮੁੱਲਵਾਨ ਸੁਗਾਤਾਂ ਨੂੰ ਸੰਭਾਲ਼ ਕੇ ਰੱਖ ਸਕਣ ਤੇ ਆਉਣ ਵਾਲ਼ੀਆਂ
ਪੀੜ੍ਹੀਆਂ ਵੀ ਇਹਨਾਂ ਸੁਗਾਤਾਂ ਦਾ ਭਰਪੂਰ ਲਾਭ ਉਠਾ ਸਕਣ।ਸਕੂਲ ਦਾ ਉਦੇਸ਼ ਹੈ ਕਿ ਉਸ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ
ਪ੍ਰਾਪਤ ਕਰਨ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ। ਇਸੇ ਲੜੀ ਦੇ
ਚਲਦਿਆਂ ਮਿਤੀ 14 ਦਸੰਬਰ ,2022 ਨੂੰ 'ਇੰਟਰ ਹਾਊਸ ‘ਊਰਜਾ ਸੰਗ੍ਰਹਿ’ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਸਕੂਲ ਦੇ ਚਾਰੇ
ਹਾਊਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਸ਼ੇ ਬਾਰੇ ਆਪਣਾ ਗਿਆਨ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ।
ਇਹ ਮੁਕਾਬਲਾ ਵਿਦਿਆਰਥੀਆਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਕਰਵਾਇਆ ਗਿਆ। ਪਹਿਲੇ ਵਰਗ ਵਿੱਚ 6ਵੀਂ ਤੇ 7ਵੀਂ ਜਮਾਤ ਦੇ
ਵਿਦਿਆਰਥੀਆਂ ਨੇ ਹਿੱਸਾ ਲਿਆ ਜ਼ਿਹਨਾਂ ਵਿੱਚੋਂ ਦਾ ਵਿਨਚੀ ਹਾਊਸ ਦੇ ਵਿਦਿਆਰਥੀ ਪ੍ਰਭਕਰਨਵੀਰ ਸਿੰਘ ਨੇ ਪਹਿਲਾ,ਕੋਲਬੰਸ ਹਾਊਸ ਦੀ
ਵਿਦਿਆਰਥਣ ਅਦਬ ਕੌਰ ਨੇ ਦੂਜਾ ਅਤੇ ਗਾਂਧੀ ਹਾਊਸ ਦੇ ਵਿਦਿਆਰਥੀ ਹਰਸ਼ੁਲ ਬਾਂਸਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਵਰਗ ਵਿੱਚ
8ਵੀਂ ਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਹਨਾਂ ਵਿੱਚੋਂ ਦਾ ਵਿਨਚੀ ਹਾਊਸ ਦੇ ਵਿਦਿਆਰਥੀ ਚੰਦਨਵੀਰ ਸਿੰਘ ਨੇ ਪਹਿਲਾ,
ਕੋਲਬੰਸ ਹਾਊਸ ਦੀ ਵਿਦਿਆਰਥਣ ਤਵਲੀਨ ਕੌਰ ਨੇ ਦੂਜਾ ਅਤੇ ਦਾ ਵਿਨਚੀ ਹਾਊਸ ਦੀ ਵਿਦਿਆਰਥਣ ਗੁਰਨਾj ਟਿਵਾਨਾ ਨੇ ਤੀਜਾ ਸਥਾਨ
ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਸਾਰੇ ਸਵਾਲਾਂ ਦੇ ਜਵਾਬ ਬੜੇ ਉਤਸ਼ਾਹ ਨਾਲ ਦਿੱਤੇ। ਹਰ ਵਿਦਿਆਰਥੀ ਸਵਾਲਾਂ ਦੇ ਜਵਾਬ ਦੇਣ ਲਈ
ਉਤਾਵਲਾ ਸੀ। ਇਸ ਮੌਕੇ ਤੇ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਊਰਜਾ ਬਚਾਓ ਵਿਸ਼ੇ ਤੇ ‘ਪੋਸਟਰ ਮੈਕਿੰਗ’ ਗਤੀਵਿਧੀ ਕਰਵਾਈ
ਗਈ। ਜਿਸ ਰਾਹੀਂ ਵਿਦਿਆਰਥੀਆਂ ਨੇ ਸਭ ਨੂੰ ਊਰਜਾ ਬਚਾਉਣ ਦਾ ਸ਼ੰਦੇਸ਼ ਬੜੇ ਹੀ ਪ੍ਰਭਾਵਪੂਰ ਢੰਗ ਨਾਲ ਦਿੱਤਾ। ਇਸ ਮੌਕੇ ਸਕੂਲ ਦੇ
ਪ੍ਰਧਾਨ ਸ੍ਰੀ ਗਗਨ ਬਾਂਸਲ, ਜਨਰਲ ਸਕੱਤਰ ਸ੍ਰੀਮਤੀ ਨਮਿਤਾ ਬਾਂਸਲ ਅਤੇ ਪ੍ਰਿੰਸੀਪਲ ਸ੍ਰੀਮਤੀ ਗੀਤਾ ਪਿੱਲੇ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ
ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜਿਸ ਰਾਹੀਂ ਅਸੀਂ ਆਪਣਾ
ਤੇ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦਾ ਭਵਿੱਖ ਰੌਸ਼ਨ ਬਣਾ ਸਕਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਮਾਊਂਟ ਲਿਟਰਾ ਜ਼ੀ ਸਕੂਲ ਦਾ
ਮੁੱਖ ਉਦੇਸ਼ ਇਲਾਕੇ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਹਰੇਕ ਵਿਦਿਆਰਥੀ ਸਕੂਲ ਦੀ ਜ਼ਿੰਦਗੀ ਦਾ
ਆਨੰਦ ਲੈ ਸਕੇ ਅਤੇ ਜ਼ਿੰਦਗੀ ਵਿੱਚ ਪੂਰੀ ਸਫਲਤਾ ਨਾਲ ਅੱਗੇ ਵੱਧ ਸਕੇ । ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ
ਸਕੂਲ ਤੋਂ ਪੜ੍ਹ ਕੇ ਜਾਣ ਵਾਲਾ ਹਰ ਵਿਦਿਆਰਥੀ ਇੱਕ ਸਫਲ ਵਿਅਕਤੀ ਬਣੇ ਅਤੇ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧੇ ਤਾਂ ਜੋ ਸਕੂਲ ਅਤੇ
ਦੇਸ਼ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਤੇ ਮਾਣ ਮਹਿਸੂਸ ਹੋਵੇ।